Course | Fees |
---|---|
B.A | 14500, ਯੂਨੀਵਰਸਿਟੀ ਫੀਸ ਪ੍ਰੈਕਟੀਕਲ ਵਿਸ਼ੇ ਦੀ = 4540 ਬਿਨਾਂ ਪ੍ਰੈਕਟੀਕਲ ਵਿਸ਼ੇ ਦੀ = 3440 |
B.C.A. | ਇਕ ਸਾਲ ਦੀ ਫੀਸ ਦਾ ਵੇਰਵਾ:- 21500 ,ਯੂਨੀਵਰਸਿਟੀ ਫੀਸ :- 4540 |
B.Com. | ਇਕ ਸਾਲ ਦੀ ਫੀਸ ਦਾ ਵੇਰਵਾ:- 17000 , ਯੂਨੀਵਰਸਿਟੀ ਫੀਸ :- 3440 |
1 ਦਾਖਲਾ ਲੈਂਣ ਵਾਲੇ ਵਿਦਿਆਰਥੀ ਅਤੇ ਉਹਨਾਂ ਦ ਮਾਪਿਆਂ ਲਈ ਸਾਰੇ ਸੂਚਨਾ ਪੁਸਤਕ ਨੂੰ ਪੜ੍ਹਨਾਂ ਅਤੇ ਸਮਝਣਾ ਬਹੁਤ ਜਰੂਰੀ ਹੈ। |
2 ਦਾਖਲਾ ਲੈਂਣ ਵਾਲੇ ਵਿਦਿਆਰਥੀ ਲਈ ਸੂਚਨਾ ਪੁਸਤਕ ਵਿੱਚ ਦਿੱਤਾ ਦਾਖਲਾ ਫਾਰਮ ਭਰਨਾ ਜਰੂਰੀ ਹੈ। |
3 ਦਾਖਲੇ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਨਯਮਾਂ ਅਨੁਸਾਰ ਕੀਤੇ ਜਾਣਗੇ। |
4 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਾਖਲੇ ਵਿੱਚ ਪੰਜਾਬ ਸਰਕਾਰ/ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਨਿਯਮਾਂ ਅਨੁਸਾਰ ਨੰਬਰਾਂ ਵਿੱਚ ਛੋਟ ਦਿੱਤੀ ਜਾਵੇਗੀ । |
5 ਦਾਖਲਾ ਫਾਰਮ ਪੂਰੀ ਤਰ੍ਹਾਂ ਮੁਕੰਮਲ ਅਤੇ ਸਾਫ-ਸਾਫ ਭਰਿਆ ਹੋਣਾ ਚਾਹੀਦਾ ਹੈ ਅਤੇ ਹੇਠ ਲਿਖੇ ਪ੍ਰਮਾਣ ਪੱਤਰਾਂ ਦੀਆਂ ਤਸਕੀਦ-ਸੁਦਾਂ ਕਾਪੀਆਂ ਨਾਲ ਨੱਥੀ ਕਰਨੀਆਂ ਜਰੂਰੀ ਹਨ:-
. ਪਿਛਲਾ ਇਮਤਿਹਾਨ ਪਾਸ ਕਰਨ ਦਾ ਯੂਨੀਵਰਸਿਟੀ /ਬੋਰਡ ਦਾ ਪ੍ਰਮਾਣ ਪੱਤਰ ( ਨਤੀਜਾ ਨਹੀ ਆਇਆ ਤਾ ਪੋ੍ਰਵੀਜਨ ਸਰਟੀਫਿਕੇਟ ਦੀ ਕਾਪੀ ਨੱਥੀ ਕੀਤੀ ਜਾਵੇ। . ਜਨਮ ਮਿਤੀ ਦਾ ਸਰਟੀਫਿਕੇਟ ਜਾਂ ਮੈਟ੍ਰਿਕ ਦਾ ਸਰਟੀਫਿਕੇਟ। . ਆਧਾਰ ਕਾਰਡ . ਰਿਹਾਇਸ਼ ਦਾ ਸਬੂਤ . ਪਿਛਲੀ ਸੰਸਥਾ ਤੋ ਪ੍ਰਾਪਤ ਕੀਤਾ ਆਚਰਣ ਸਰਟੀਫਿਕੇਟ। . ਗੈਪ ਸਾਲਾਂ ਸਬੰਧੀ ਲਿਖਤੀ ਵੇਰਵਾ ਨੋਟਰੀ ਤੋ ਤਸਕੀਦ ਕਰਵਾਕੇ ਦਾਖਲਾ ਫਾਰਮ ਨਾਲ ਨੱਥੀ ਕੀਤਾ ਜਾਵੇ। .ਤਿੰਨ ਪਾਸਪੋਰਟ ਸਾਇਜ ਦੀਆਂ ਨਵੀਆਂ ਫੋਟੋਆਂ। . ਮਾਈਗ੍ਰੇਸ਼ਨ ਸਰਟੀਫਿਕੇਟ। ਬਾਹਰਲੇ ਬੋਰਡ /ਯੂਨੀਵਰਸਿਟੀ ਵਾਲੇ ਵਿਿਦਆਰਥੀਆਂ ਨੂੰ ਆਪਣੀ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਡੀ.ਐਮ.ਸੀ. 21 ਨਵੰਬਰ 2022 ਤੱਕ ਜਮਾਂ ਕਰਵਾਉਣੇ ਹੋਣਗੇ।ਦੇਰੀ ਕਾਰਣ ਜਾਂ ਅਜਿਹਾ ਨਾ ਕਰਨ ਕਰਕੇ ਹੋਣ ਵਾਲੇ ਨੁਕਸਾਨ ਦੀ ਜਿੰਮਵਾਰੀ ਵਿਦਿਆਰਥੀ ਦੀ ਆਪਣੀ ਹੋਵੇਗੀ। 21 ਨਵੰਬਰ 2022 ਤੋ ਬਾਅਦ ਯੂਨੀਵਰਸਿਟੀ ਨਿਯਮਾਂ ਅਨੁਸਾਰ ਬਣਦੀ ਲੇਟ ਫੀਸ ਨਾਲ ਹੀ ਮਾਇਗ੍ਰੇਸ਼ਨ ਅਤੇ ਡੀ.ਐਮ.ਸੀ ਜਮਾਂ ਕਰਵਾਏ ਜਾਣਗੇ। .ਅਨੁਸੂਚਿਤ ਜਾਤੀਆਂ / ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਜਾਤ ਸਬੰਧੀ ਪ੍ਰਮਾਣ ਪੱਤਰ। |
6 ਸਮੈਮਟਰ ਤੀਜਾ /ਪੰਜਵਾਂ ਵਿੱਚ ਦਾਖਲ਼ਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਅਤੇ ਦੂਜ /ਤੀਜੇ ਅਤੇ ਚੌਥੇ ਸਮੈਸਟਰਾਂ ਵਿੱਚੋ 50% ਪੇਪਰ ਪਾਸ ਕਰਨੇ ਜਰੂਰੀ ਹੋਣਗੇ।ਜੇਕਰ ਦਾਖਲੇ ਸਮੇ ਦੂਜੇ/ ਚੌਥੇ ਸਮੈਸਟਰ ਦਾ ਨਤੀਜਾਂ ਨਹੀ ਆਇਆਂ ਤਾ ਉਹਨਾਂ ਨੂੰ ਦਾਖਲਾ ਆਰਜੀ ਤੌਰ ਤੇ ਦਿੱਤਾ ਜਾਵੇਗਾ ਦੂਜੇ/ ਚੌਥੇ ਸਮੈਸਟਰ ਦਾ ਨਤੀਜਾਂ ਆਉਣ ਤੇ ਜੇਕਰ ਵਿਦਿਆਰਥੀਆਂ 50%ਪੇਪਰਾਂ ਵਿੱਚੋ ਪਾਸ ਨਹੀ ਹੁੰਦਾ ਤਾਂ ਉਹਨਾਂ ਦਾ ਦਾਖਲਾ ਰੱਦ ਕੀਤਾ ਜਾਵੇਗਾ ਅਤੇ ਉਹ ਵਿਦਿਆਰਥੀ ਯੂਨੀਵਰਸਿਟੀ ਪ੍ਰੀਖਿਆ ਦੇ ਤੀਜੇ/ ਪੰਜਵੇ ਸਮੈਮਟਰ ਦੀ ਪ੍ਰੀਖਿਆ ਨਹੀ ਦੇ ਸਕੇਗਾ। ਭਰੀ ਹੋਈ ਫੀਸ ਕਿਸੇ ਵੀ ਹਾਲਤ ਵਿੱਚ ਵਾਪਸ ਨਹੀ ਕੀਤੀ ਜਾਵੇਗੀ। | 7 ਜੇਕਰ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਬਾਰ੍ਹਵੀ ਵਿੱਚੋ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਦਾਖਲੇ ਦੀ ਪ੍ਰਵਾਨਗੀ ਦਿੰਦੀ ਹੈ ਤਾ ਬਾਰ੍ਹਵੀ ਵਿੱਚੋ ਰੀ-ਅਪੀਅਰ ਵਾਲੇ ਵਿਿਦਆਰਥੀਆਂ ਨੂੰ. ਭਾਗ ਪਹਿਲਾ ਵਿੱਚ ਹੀ ਰੀ-ਅਪੀਅਰ ਕਲੀਅਰ ਕਰਨੀ ਹੋਵੇਗੀ ਨਹੀ ਤਾਂ ਬੀ.ਏ.ਭਾਗ ਦੂਜਾ ਵਿੱਚ ਦਾਖਲੇ ਲਈ ਉਹ ਅਯੋਗ ਸਮਝਿਆਂ ਜਾਵੇਗਾ। |
8 ਜੇਕਰ ਯੂਨੀਵਰਸਿਟੀ ਬੀ.ਏ. ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਆਗਿਆ ਦਿੰਦੀ ਹੈ ਤਾ ਉਸਨੂੰ ਆਪਣੀ ਰੀ-ਅਪੀਅਰ ਐਮ.ਏ ਜਾਂ ਐਮ. ਐਸ.ਸੀ. ਭਾਗ ਪਹਿਲਾ ਵਿੱਚ ਹੀ ਕਲੀਅਰ ਕਰਨੀ ਹੋਵੇਗੀ ਨਹੀ ਤਾਂ ਐਮ.ਏ ਜਾਂ ਐਮ. ਐਸ.ਸੀ. ਭਾਗ ਦੂਜਾ ਦੇ ਦਾਖਲੇ ਲਈ ਉਹ ਅਯੋਗ ਸਮਝਿਆਂ ਜਾਵੇਗਾ। |
1 ਸਾਰੀਆਂ ਫੀਸਾਂ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਨਿਯਮਾਂ ਅਨੁਸਾਰ ਹੀ ਲਈਆਂ ਜਾਣਗੀਆਂ।ਜੇਕਰ ਸੈਸ਼ਨ ਦੌਰਾਨ ਯੂਨੀਵਰਸਿਟੀ ਜਾ ਸਰਕਾਰ ਫੀਸਾਂ ਵਿੱਚ ਕੋਈ ਤਬਦੀਲੀ ਕਰਦੀ ਹੈ ਤਾਂ ਸੋਧੀ ਹੋਈ ਫੀਸ ਲਾਗੂ ਹੋਵੇਗੀ। |
2 ਬਾਹਰਲੀ ਯੂਨੀਵਰਸਿਟੀ / ਬੋਰਡ ਤੋ ਮਾਈ ਗਰੇਟ ਹੋਣ ਵਾਲੇ ਵਿਦਿਆਰਥੀਆਂ ਪਾਸੋ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਮਾਈਗ੍ਰੇਸਨ ਫੀਸ ਲਈ ਜਾਵੇਗੀ ਅਤੇ ਵਿਦਿਆਰਥੀ ਪਿਛਲੀ ਪਾਸ ਕੀਤੀ ਕਲਾਸ ਦਾ ਅਸਲੀ ਅੰਕ ਵੇਰਵਾ ਸਰਟੀਫਿਕੇਟ ਅਤੇ ਮਾਈਗ੍ਰੇਸਨ ਸਟੀਫਿਕੇਟ ਯੂਨੀਵਰਸਿਟੀ ਵੱਲੋ ਨਿਰਧਾਰਿਤ ਮਿਤੀ ਤੋ 10 ਦਿਨ ਪਹਿਲਾਂ ਤੱਕ ਹਰ ਹਾਲਤ ਵਿਚ ਦਫਤਰ ਕੋਲ ਜਮ੍ਹਾਂ ਕਰਵਾਉਣ ਦਾ ਪ੍ਰਬੰਧ ਹੋਵੇਗਾ।ਅਜਿਹਾ ਨਾ ਕਰਨ ਦੀ ਸੂਰਤ ਵਿਚ ਵਿਦਿਆਰਥੀ ਦਾ ਦਾਖਲਾ ਰੱਦ ਸਮਝਿਆਂ ਜਾਵੇਗਾ। |
3 ਲਈਆਂ ਗਈਆਂ ਫੀਸਾਂ ਅਤੇ ਫੰਡ ਯੂ.ਜੀ.ਸੀ./ਪੰਜਾਬੀ ਯੂਨੀਵਰਸਿਟੀ ,ਪਟਿਆਲਾ/ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਵਾਪਸ ਕੀਤੇ ਜਾਣਗੇ। |
4 ਪਹਿਲੀ ਕਿਸਤ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਵੱਲੋ ਨਿਰਧਾਰਿਤ ਕੀਤੀਆਂ ਮਿਤੀਆਂ ਅਨੁਸਾਰ ਹੀ ਲਈ ਜਾਵੇਗੀ। |
5 ਦੂਜੀ ਕਿਸ਼ਤ ਮਿਤੀ 15 ਅਕਤੂਬਰ ਤੋ ਲਈ ਜਾਵੇਗੀ। |
6 ਤੀਜੀ ਕਿਸ਼ਤ 21 ਜਨਵਰੀ ਤੋ ਲਈ ਜਾਵੇਗੀ। |