75270-07334
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਸਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਇਹ ਸੰਸਥਾ ਵਿੱਚ ਦਾਖਲਾ ਲੈਣ ਲਈ ਆਉਣ ਤੇ ਤੁਹਾਡਾ ਤਹਿ ਦਿਲੋਂ ਸਵਾਗਤ।ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀ ਆਪਣੇ ਭਵਿੱਖ ਦੇ ਰਾਹ ਤਲਾਸ਼ਣ ਲਈ ਸਾਡੀ ਸੰਸਥਾ ਨੂੰ ਚੁਣਿਆ ਹੈ Contact us ਕਾਲਜ ਵਿੱਚ ਚੱਲ ਰਹੇ ਕੋਰਸ ਗ੍ਰੈਜੂਏਸ਼ਨ ਕੋਰਸ ਬੀ.ਏ, ਬੀ.ਸੀ.ਏ, ਬੀ.ਕਾਮ ਗ੍ਰੈਜੂਏਸ਼ਨ ਕੋਰਸ ਬੀ.ਏ, ਬੀ.ਸੀ.ਏ, ਬੀ.ਕਾਮ ਲਈ +2 ਕਿਸੇ ਵੀ ਸਟਰੀਮ ਵਿੱਚ ਕੀਤੀ ਹੋਵੇ ਅਤੇ ਘੱਟ ਤੋਂ ਘੱਟ 50% ਨੰਬਰ ਹਾਸਿਲ ਕੀਤੇ ਹੋਣ

ਕਾਲਜ ਦਾ ਇਤਿਹਾਸ

single-16

ਇਹ ਕਾਲਜ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਹੈ।ਜਿਨ੍ਹਾਂ ਦਾ ਜਨਮ ਸੁਨਾਮ ਦੇ ਨੇੜਲੇ ਪਿੰਡ ਕੈਂਬੋਵਾਲ ਵਿਖੇ 24 ਮਾਘ 1721 ਬਿ. ਸੰਮਤ ਨੂੰ ਪਿਤਾ ਚੌਧਰੀ ਕਾਲਾ ਸਿੰਘ ਦੁੱਲਟ ਅਤੇ ਮਾਤਾ ਦਇਆ ਕੌਰ ਦੇ ਘਰ ਹੋਇਆ । ਚੌਧਰੀ ਕਾਲਾ ਸਿੰਘ ਦੇ ਦੋ ਪੁੱਤਰ ਨਗਾਹੀਆ ਤੇ ਮਨੀਆ ਹੋਏ । ਮਨੀਏ ਨੇ ਵਿਆਹ ਨਹੀਂ ਕਰਵਾਇਆ ਤੇ ਕੰਵਾਰਾ ਰਿਹਾ । ਜਦੋਂ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਫੇਰੀ ਸਮੇਂ 1665 ਈ. ਵਿੱਚ ਪਰਿਵਾਰ ਸਮੇਤ ਪਿੰਡ ਅਕੋਈ ਸਾਹਿਬ ਆਏ, ਭਾਈ ਜੀ ਦੇ ਅਕੋਈ ਸਾਹਿਬ ਨਾਨਕੇ ਹੋਣ ਕਰਕੇ ਗੁਰੂ ਸਾਹਿਬ ਜੀ ਦੇ ਇੱਥੇ ਪਹੁੰਚਣ ਤੇ ਭਾਈ ਮਨੀਏ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ । 1699 ਈ. ਨੂੰ ਵਿਸਾਖੀ ਵਾਲੇ ਦਿਨ ਆਪ ਜੀ ਅੰਮ੍ਰਿਤ ਛਕਕੇ ਭਾਈ ਮਨੀਏ ਤੋਂ ਭਾਈ ਮਨੀ ਸਿੰਘ ਬਣ ਗਏ । ਭਾਈ ਜੀ ਗੁਰੂ ਸਾਹਿਬ ਦੇ 52 ਕਵੀਆਂ ਵਿੱਚੋਂ ਅਹਿਮ ਸਥਾਨ ਰੱਖਦੇ ਸੀ। ਆਪ ਨੇ ਅਗਸਤ 1704 ਈ. ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਵੱਜੋਂ ਸੇਵਾ ਕੀਤੀ। 1721 ਈ. ਵਿੱਚ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸੱਚ ਖੰਡ ਸ੍ਰੀ ਹਰਮਿੰਦਰ ਸਾਹਿਬ ਅਮ੍ਰਿੰਤਸਰ ਦੇ ਮੁੱਖ ਗ੍ਰੰਥੀ ਦੇ ਤੌਰ ਤੇ ਸੇਵਾ ਕਰਨ ਲਈ ਨਿਯੁਕਤ ਕੀਤਾ। ਆਪਣੀ ਲਿਆਕਤ ਨਾਲ ਆਪ ਜੀ ਨੇ ਸਮੂਹ ਸਿੱਖ ਸ਼ਰਧਾਲੂਆਂ ਨੂੰ ਧਰਮ ਨਾਲ ਜੋੜਿਆ ਅਤੇ ਆਪ ਹਰਮਨ ਪਿਆਰੇ ਗ੍ਰੰਥੀ ਦੇ ਰੂਪ ਵਿੱਚ ਉੱਭਰੇ, ਸਿੱਖਾਂ ਨਾਲ਼ ਸਲਾਹ ਮਸ਼ਵਰਾ ਕਰਕੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਸੂਬਾ ਲਾਹੌਰ ਜਕਰੀਆ ਖਾਂ ਤੋਂ ਮਨਜ਼ੂਰੀ ਲੈਣ ਦਾ ਫ਼ੈਸਲਾ ਕੀਤਾ । Read More

ਸਾਡੇ ਮਾਰਗ - ਦਰਸ਼ਕ

ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ

A MIRROR TO THE PAST AND A VISION FOR THE FUTURE. A REMINDER OF THINGS PAST, OF SUCCESSES, HOPES AND DREAMS FULFILLED AND A PROMISE OF EVEN BETTER THINGS TO COME. THIS IS WHAT HUNDREDS OF YEARS OF FUNCTIONING IS ALL ABOUT. SHIROMANI GURDWARA PARBANDHAK COMMITTEE, SRI AMRITSAR (SGPC), AN APEX BODY OF THE SIKHS RESIDING ALL OVER THE WORLD, IS A RELIGIOUS CHARITABLE AND HUMANITARIAN ORGANIZATION. BESIDES MANAGING THE SIKH SHRINES, IT RUNS A NUMBER OF EDUCATIONAL INSTITUTIONS, CHARITABLE HOSPITALS AND HOMES FOR THE PHYSICALLY/MENTALLY CHALLENGED PEOPLE. THOUGH THE PRIMARY OBJECTIVE OF THE SGPC IS RELIGIOUS, IT ALSO PERFORMS MULTIDIMENSIONAL FUNCTIONS FOR INCULCATING HIGH ETHICAL VALUES, HUMANISTIC OUTLOOK, HEALTHY HABITS AND SCIENTIFIC TEMPER AMONG THE COMMUNITY THROUGH ITS EDUCATIONAL INSTITUTIONS. SGPC EARNESTLY REALIZES THE NEED TO MAKE ITS CONTRIBUTION IN THE FIELD OF EDUCATION IN ORDER TO SERVE THE SOCIETY IN A MUCH MORE HOLISTIC WAY. EDUCATION IN SIKHISM MEANS CONTINUOUS DEVELOPMENT AND INTEGRATION OF HUMAN PERSONALITY. IT AIMS AT WIDENING THE WISDOM HORIZON OF A PERSON FOR THE DEVELOPMENT OF SPIRITUAL TENDENCIES. WE FIRMLY BELIEVE IN "COMTEMPLATE & REFLECT UPON KNOWLEDGE AND YOU BECOME A BENEFACTOR TO OTHERS" Read More

single-16

ਪ੍ਰਿੰਸੀਪਲ ਦੀ ਕਲਮ ਤੋਂ………

single-16

ਪਿਆਰੇ ਵਿਿਦਆਰਥੀਓ, ਇਹ ਸੰਸਥਾ ਵਿੱਚ ਦਾਖਲਾ ਲੈਣ ਲਈ ਆਉਣ ਤੇ ਤੁਹਾਡਾ ਤਹਿ ਦਿਲੋਂ ਸਵਾਗਤ।ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀ ਆਪਣੇ ਭਵਿੱਖ ਦੇ ਰਾਹ ਤਲਾਸ਼ਣ ਲਈ ਸਾਡੀ ਸੰਸਥਾ ਨੂੰ ਚੁਣਿਆ ਹੈ। ਸੰਸਥਾ ਦਾ ਮੂਲ ਉਦੇਸ ਵਿਿਦਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ ਨਾਲ ਵਿਸ਼ੇਸ਼ ਲੈਕਚਰਾਂ ਰਾਹੀ ਗਿਆਨ ਨਾਲ ਜੋੜਨਾ ਹੈ ਅਤੇ ਸਮੇ ਦੇ ਹਾਣ ਦੇ ਖੋਜਾਰਥੀ ਪੈਦਾ ਕਰਨਾ ਹੈ।

Read More